ਇਕ ਔਰਤ ਆਪਣੇ ਪਰਿਵਾਰ ਲਈ ਰੋਜ਼ਾਨਾ ਖਾਣਾ ਪਕਾਉਂਦੀ ਸੀ, ਅਤੇ ਇੱਕ ਰੋਟੀ ਉਹ ਉਥੋਂ ਲੰਗੜ ਵਾਲੇ ਕਿਸੇ ਵੀ ਭੁੱਖੇ ਵਿਅਕਤੀ ਲਈ ਬਣਾਉਂਦੀ ਸੀ। ਉਹ ਰੋਟੀ ਨੂੰ ਖਿੜਕੀ ਦੇ ਸਹਾਰੇ ਰੱਖ ਦਿੰਦੀ ਸੀ, ਜੋ ਕੋਈ ਵੀ ਲੈ ਸਕਦਾ ਸੀ। ਇੱਕ ਕੁਬੜਾ ਵਿਅਕਤੀ ਉਸ ਰੋਟੀ ਨੂੰ ਹਰ ਰੋਜ਼ ਲੈਂਦਾ ਅਤੇ ਧੰਨਵਾਦ ਕੀਤੇ ਬਿਨਾਂ ਆਪਣੇ ਰਾਹ ਤੁਰ ਜਾਂਦਾ ਅਤੇ ਬੜਬੜਾਂਦਾ ਜਾਂਦਾ, ਜੋ ਵੀ ਤੁਸੀਂ ਬੁਰਾ ਕਰੋਗੇ ਉਹ ਤੁਹਾਡੇ ਨਾਲ ਰਹੇਗਾ ਅਤੇ ਜੋ ਤੁਸੀਂ ਚੰਗਾ ਕਰੋਗੇ ਉਹ ਤੁਹਾਡੇ ਕੋਲ ਵਾਪਸ ਆ ਜਾਵੇਗਾ।
ਦਿਨ ਲੰਘੇ ਅਤੇ ਸਿਲਸਿਲਾ ਜਾਰੀ ਰਿਹਾ, ਉਹ ਕੁਬੜਾ ਵਿਅਕਤੀ ਰੋਟੀ ਲੈ ਕੇ ਜਾਂਦਾ ਸੀ ਅਤੇ ਇਸੇ ਤਰਾਂ ਬੁੜ ਬੁੜ ਕਰਦਾ ਰਿਹਾ। ਜੋ ਵੀ ਤੁਸੀਂ ਬੁਰਾ ਕਰੋਗੇ ਉਹ ਤੁਹਾਡੇ ਨਾਲ ਰਹੇਗਾ ਅਤੇ ਜੋ ਤੁਸੀਂ ਚੰਗਾ ਕਰੋਗੇ ਉਹ ਤੁਹਾਡੇ ਕੋਲ ਵਾਪਸ ਆ ਜਾਵੇਗਾ। ਉਹ ਔਰਤ ਉਸਦੀ ਇਸ ਹਰਕਤ ਤੋਂ ਤੰਗ ਆ ਗਈ, ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਆਦਮੀ ਕਿੰਨਾ ਅਜੀਬ ਹੈ? ਧੰਨਵਾਦ ਦਾ ਇੱਕ ਸ਼ਬਦ ਨਹੀਂ ਕਹਿੰਦਾ, ਪਤਾ ਨਹੀਂ ਮਨ ਵਿਚ ਕਿ ਬੜਬੜਾਉਂਦਾ ਰਹਿੰਦਾ ਹੈ। ਇਸਦਾ ਮਤਲੱਬ ਕੀ ਹੈ?
ਇਕ ਦਿਨ, ਗੁੱਸੇ ਵਿਚ ਆ ਕੇ, ਉਸਨੇ ਇਕ ਫੈਸਲਾ ਲਿਆ ਕਿ ਮੈਂ ਇਸ ਤੋਂ ਛੁਟਕਾਰਾ ਪਾ ਕੇ ਰਹੂੰਗੀ। ਉਸਨੇ ਕੀ ਕੀਤਾ ਕਿ ਉਸਨੇ ਉਸ ਰੋਟੀ ਵਿੱਚ ਜ਼ਹਿਰ ਮਿਲਾਇਆ ਜੋ ਉਹ ਉਸ ਲਈ ਹਰ ਰੋਜ਼ ਪਕਾਉਂਦੀ ਸੀ। ਪਰ ਜਿਵੇਂ ਹੀ ਉਸਨੇ ਰੋਟੀ ਨੂੰ ਖਿੜਕੀ 'ਤੇ ਰੱਖਣਾ ਸ਼ੁਰੂ ਕੀਤਾ, ਉਸਦੇ ਹੱਥ ਕੰਬ ਗਏ ਅਤੇ ਉਸਨੇ ਰੁਕਦਿਆਂ ਕਿਹਾ, ਓ ਮੇਰੇ ਰੱਬਾ ਮੈਂ ਕੀ ਕਰਨ ਜਾ ਰਹੀ ਸੀ? ਉਸਨੇ ਤੁਰੰਤ ਚੁੱਲ੍ਹੇ ਵਿੱਚ ਉਹ ਰੋਟੀ ਸਾੜ ਦਿੱਤੀ। ਇੱਕ ਤਾਜ਼ੀ ਰੋਟੀ ਬਣਾਈ ਅਤੇ ਉਸਨੂੰ ਖਿੜਕੀ ਤੇ ਰੱਖ ਦਿੱਤਾ।
ਰੋਜ ਦੀ ਤਰ੍ਹਾਂ ਉਹ ਕੁਬੜਾ ਆਇਆ ਤੇ ਰੋਟੀ ਲੈ ਕੇ ਜੋ ਵੀ ਤੁਸੀਂ ਬੁਰਾ ਕਰੋਗੇ ਉਹ ਤੁਹਾਡੇ ਨਾਲ ਰਹੇਗਾ ਅਤੇ ਜੋ ਤੁਸੀਂ ਚੰਗਾ ਕਰੋਗੇ ਉਹ ਤੁਹਾਡੇ ਕੋਲ ਵਾਪਸ ਆ ਜਾਵੇਗਾ, ਬੜਬੜਾਉਂਦਾ ਹੋਇਆ ਚਲਾ ਗਿਆ। ਇਸ ਗੱਲ ਤੋਂ ਬਿਲਕੁਲ ਅਣਜਾਣ ਕਿ ਉਸ ਔਰਤ ਦੇ ਮਨ ਵਿਚ ਕੀ ਚੱਲ ਰਿਹਾ ਹੈ? ਹਰ ਰੋਜ਼ ਜਦੋਂ ਉਹ ਔਰਤ ਰੋਟੀ ਨੂੰ ਖਿੜਕੀ 'ਤੇ ਰੱਖਦੀ ਸੀ ਤੇ ਫਿਰ ਆਪਣੇ ਪੁੱਤਰ ਦੀ ਸਲਾਮਤੀ, ਚੰਗੀ ਸਿਹਤ ਅਤੇ ਘਰ ਵਾਪਸ ਆਉਣ ਲਈ ਪ੍ਰਾਰਥਨਾ ਕਰਦੀ ਸੀ। ਜੋ ਆਪਣੇ ਸੁੰਦਰ ਭਵਿੱਖ ਨੂੰ ਬਣਾਉਣ ਲਈ ਕਿਤੇ ਬਾਹਰ ਗਿਆ ਹੋਇਆ ਸੀ।
ਮਹੀਨਿਆਂ ਤੋਂ ਉਸਦੀ ਕੋਈ ਖ਼ਬਰ ਨਹੀਂ ਸੀ। ਸ਼ਾਮ ਨੂੰ ਉਸਦੇ ਦਰਵਾਜੇ ਤੇ ਇਕ ਦਸਤਕ ਹੁੰਦੀ ਹੈ। ਉਹ ਦਰਵਾਜ਼ਾ ਖੋਲ੍ਹਦੀ ਹੈ ਅਤੇ ਹੈਰਾਨ ਹੁੰਦੀ ਹੈ। ਉਹ ਆਪਣੇ ਬੇਟੇ ਨੂੰ ਆਪਣੇ ਸਾਮ੍ਹਣੇ ਖੜਾ ਵੇਖਦੀ ਹੈ। ਉਹ ਦੁਬਲਾ - ਪਤਲਾ ਹੋ ਗਿਆ ਸੀ। ਉਸਦੇ ਕਪੜੇ ਪਾਟੇ ਹੋਏ ਸਨ ਅਤੇ ਉਹ ਭੁੱਖਾ ਸੀ। ਉਹ ਭੁੱਖ ਨਾਲ ਕਮਜ਼ੋਰ ਹੋ ਗਿਆ ਸੀ। ਜਿਵੇਂ ਹੀ ਉਸਨੇ ਆਪਣੀ ਮਾਂ ਨੂੰ ਵੇਖਿਆ, ਉਸਨੇ ਕਿਹਾ, ਮਾਂ ਇਹ ਇਕ ਚਮਤਕਾਰ ਹੀ ਹੈ ਕਿ ਮੈਂ ਇੱਥੇ ਹਾਂ। ਜਦੋਂ ਮੈਂ 1 ਮੀਲ ਦੂਰ ਸੀ ਤਾਂ, ਮੈਨੂੰ ਇੰਨੀ ਭੁੱਖ ਲੱਗੀ ਸੀ ਕਿ ਮੈਂ ਡਿੱਗ ਕੇ ਮਰ ਹੀ ਗਿਆ ਹੁੰਦਾ।
ਪਰ ਫਿਰ ਇਕ ਕੁਬੜਾ ਉੱਥੋਂ ਲੰਘ ਰਿਹਾ ਸੀ, ਉਸਨੇ ਮੈਨੂੰ ਵੇਖ ਲਿਆ ਅਤੇ ਮੈਨੂੰ ਆਪਣੀ ਗੋਦ ਵਿੱਚ ਚੁੱਕ ਲਿਆ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ, ਮੈਂ ਉਸਤੋਂ ਕੁਝ ਖਾਣ ਨੂੰ ਮੰਗਿਆ। ਉਸਨੇ ਆਪਣੀ ਰੋਟੀ ਮੈਨੂੰ ਦਿੰਦਿਆਂ ਕਿਹਾ ਕਿ ਮੈਂ ਇਸਨੂੰ ਹਰ ਰੋਜ਼ ਖਾਂਦਾ ਹਾਂ, ਪਰ ਅੱਜ ਤੁਹਾਨੂੰ ਇਸ ਦੀ ਲੋੜ ਮੇਰੇ ਨਾਲੋਂ ਵਧੇਰੇ ਹੈ, ਇਸ ਲਈ ਇਸ ਨੂੰ ਖਾ ਕੇ ਆਪਣੀ ਭੁੱਖ ਮਿਟਾ ਲੋ। ਉਸਦੀ ਗੱਲ ਸੁਣਦਿਆਂ ਹੀ ਮਾਂ ਦਾ ਚਿਹਰਾ ਖਿੜ ਗਿਆ।
ਦਿਮਾਗ ਵਿਚ ਉਹ ਗੱਲ ਘੁੰਮਣ ਲੱਗੀ ਕਿ ਕਿਵੇਂ ਉਸਨੇ ਸਵੇਰੇ ਰੋਟੀ ਵਿਚ ਜਹਿਰ ਮਿਲਾਇਆ ਸੀ। ਜੇਕਰ ਉਹ ਜਹਿਰ ਵਾਲੀ ਰੋਟੀ ਅੱਗ ਵਿੱਚ ਨਾ ਜਲਾਉਂਦੀ ਤਾਂ ਉਸਦਾ ਪੁੱਤਰ ਹੀ ਉਹੀ ਰੋਟੀ ਖਾਂਦਾ ਅਤੇ ਮਰ ਜਾਂਦਾ। ਇਸ ਘਟਨਾ ਤੋਂ ਬਾਅਦ, ਕੁਬੜੇ ਆਦਮੀ ਦੇ ਉਨ੍ਹਾਂ ਸ਼ਬਦਾਂ ਦਾ ਅਰਥ ਉਸ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਸੀ। ਜੋ ਵੀ ਤੁਸੀਂ ਬੁਰਾ ਕਰੋਗੇ ਉਹ ਤੁਹਾਡੇ ਨਾਲ ਰਹੇਗਾ ਅਤੇ ਜੋ ਤੁਸੀਂ ਚੰਗਾ ਕਰੋਗੇ ਉਹ ਤੁਹਾਡੇ ਕੋਲ ਵਾਪਸ ਆ ਜਾਵੇਗਾ।
No comments:
Post a Comment