Tuesday, July 7, 2020

ਗੋੰਦ ਕਤੀਰਾ / Gond Katira



ਦੋਸਤੋ, ਅਸੀਂ ਬਚਪਨ ਤੋਂ ਹੀ ਗੋਂਦ ਕਤੀਰੇ ਦਾ ਨਾਮ ਸੁਣਦੇ ਆ ਰਹੇ ਹਾਂ ਅਤੇ ਇਸਨੂੰ ਬਚਪਨ ਤੋਂ ਹੀ ਵਰਤਦੇ ਆ ਰਹੇ ਹਾਂ। ਮਲਾਈ ਲੱਛੇ ਖਾਣ ਵੇਲੇ ਬੰਦਾ ਅਕਸਰ ਇਸਦਾ ਨਾਮ ਜਰੂਰ ਸੁਣਦਾ ਹੈ। ਇਸ ਤੋਂ ਇਲਾਵਾ, ਇਹ ਕਈ ਕਿਸਮਾਂ ਦੇ ਮਿਲਕਸ਼ੇਕਸ ਵਿੱਚ ਵੀ ਵਰਤਿਆ ਜਾਂਦਾ ਹੈ। ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਗੋਂਦ ਕਤੀਰਾ ਬਣਦਾ ਕਿਵੇਂ ਹੈ ? ਕਤੀਰਾ ਪੇੜ ਤੋਂ ਕਢਿਆ ਜਾਣ ਵਾਲਾ ਗੋਂਦ ਹੈ। ਇਸ ਦੇ ਕੰਡਿਆਲੇ ਦਰੱਖਤ ਭਾਰਤ ਵਿਚ ਗਰਮ ਪੱਥਰ ਵਾਲੇ ਇਲਾਕਿਆਂ ਵਿਚ ਮਿਲਦੇ ਹਨ। ਇਸ ਦੀ ਛਾਲ ਵੱਢਣ ਤੇ ਟਾਹਣੀਆਂ ਵਿਚੋਂ ਜੋ ਤਰਲ ਪਦਾਰਥ ਨਿਕਲਦਾ ਹੈ, ਉਹੀ ਜਮ ਕੇ ਪੀਲਾ ਚਿੱਟਾ ਹੋ ਜਾਂਦਾ ਹੈ ਅਤੇ ਦਰੱਖਤ ਦੀ ਗੋਂਦ ਕਹਿਲਾਉਂਦਾ ਹੈ। ਗੋਂਦ ਕਤੀਰੇ  ਦੀ  ਤਹਿਸੀਰ ਠੰਡੀ ਹੋਣ ਕਾਰਨ ਗਰਮੀਆਂ ਵਿਚ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਸਰਦੀਆਂ ਵਿਚ ਇਸ ਦਾ ਸੇਵਨ ਕਰਨਾ ਉਚਿਤ ਨਹੀਂ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਤਾਕਤ ਰਹਿੰਦੀ ਹੈ। ਇਹ ਪਿਸ਼ਾਬ ਅਤੇ ਪਿਸ਼ਾਬ ਨਾਲ ਸਬੰਧਤ ਬਿਮਾਰੀਆਂ ਵਿਚ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਗੋਂਦ ਕਤੀਰੇ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ਼ ਲਈ ਵੀ ਕੀਤੀ ਜਾਂਦੀ ਹੈ।

No comments:

Post a Comment