Tuesday, May 12, 2020

ਮਹਾਨ ਚਾਣਕਯ / Great Chankya


ਚਾਣਕਯ ਕੋਟਿਲਯ ਨਾਂ ਨਾਲ ਵੀ ਵਿਖਿਆਤ ਸੀ। ਉਹ ਚੰਦਰ ਗੁਪਤ ਮੌਰੀਆ ਦੇ ਮਹਾਂ ਮੰਤਰੀ ਸਨ। ਚਾਣਕਯ ਦਾ ਨਾਂ , ਜਨਮ ਮਿਤੀ ਤੇ ਥਾਂ ਤਿੰਨੋਂ ਹੀ ਵਿਵਾਦ ਦਾ ਵਿਸ਼ਾ ਹਨ। ਕੋਟਿਲਯ ਦੇ ਨਾਂ ਦੇ ਸੰਬੰਧ ਵਿੱਚ ਵੀ ਵਿਦਵਾਨਾਂ ਵਿੱਚ ਮਤਭੇਦ ਪਾਇਆ ਜਾਂਦਾ ਹੈ। ਕੋਟਿਲਯ ਦੇ ਅਰਥਸ਼ਾਸ੍ਤਰ ਦੇ ਪਹਿਲੇ ਅਨੁਵਾਦਕ ਪੰਡਿਤ ਸ਼ਾਮਾਸ਼ਾਸ੍ਤਰੀ ਨੇ ਕੋਟਿਲਯ ਨਾਂ ਦਾ ਪ੍ਰਯੋਗ ਕੀਤਾ ਹੈ।  ਕੋਟਿਲਯ  ਨਾਂ  ਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਉਨ੍ਹਾਂ ਨੇ ਵਿਸ਼ਨੂ ਪੁਰਾਣ ਦਾ ਹਵਾਲਾ ਦਿੱਤਾ ਹੈ। ਕੋਟਿਲਯ  ਦੇ ਹੋਰ ਵੀ ਕਈ ਨਾਮਾਂ ਦਾ ਉਲੇਖ ਕੀਤਾ ਗਿਆ ਹੈ।  ਜਿਸਦੇ ਵਿਚ ਚਾਣਕਯ ਨਾਂ ਕਾਫੀ ਪ੍ਰਸਿੱਧ ਹੈ। ਕੋਟਿਲਯ ਨੂੰ ਚਾਣਕਯ ਦੇ ਨਾਂ ਨਾਲ ਪੁਕਾਰਨ ਵਾਲੇ ਕਈ ਵਿਦਵਾਨਾਂ ਦਾ ਮਤ ਹੈ ਕਿ ਚਾਣਕਯ ਨਿਸ਼ਾਦ ਦਾ ਪੁੱਤਰ ਹੋਣ ਦੇ ਕਾਰਣ ਚਾਣਕਯ ਅਖਵਾਇਆ। ਦੂਜੀ ਥਾਂ ਕੁਝ ਵਿਦਵਾਨਾਂ ਦੇ ਮਤਾਨੁਸਾਰ ਉਨ੍ਹਾਂ ਦਾ  ਜਨਮ ਪੰਜਾਬ ਖੇਤਰ ਦੇ ਨਿਸ਼ਾਦ ਬਸਤੀ ਚ ਹੋਇਆ ਸੀ ਜੋ ਵਰਤਮਾਨ ਸਮੇਂ ਵਿੱਚ ਚੰਡੀਗੜ੍ਹ ਦੇ ਮੱਲਾਹ ਨਾਮਕ ਥਾਂ ਨੂੰ ਸੂਚਿਤ ਕੀਤਾ ਜਾਂਦਾ ਹੈ। ਇਸਲਈ ਉਸਨੂੰ ਚਾਣਕਯ ਕਿਹਾ ਗਿਆ ਹੈ। ਜਦਕਿ ਇਸ ਸੰਬੰਧ ਵਿਚ ਕੋਈ ਸਪੱਸ਼ਟ ਪ੍ਰਮਾਣ ਨਹੀਂ ਮਿਲਦਾ ਹੈ। ਇਨ੍ਹਾਂ ਨਾਮਾਂ ਤੋਂ ਇਲਾਵਾ ਉਨ੍ਹਾਂ ਦੇ ਕਈ ਹੋਰ ਨਾਮਾਂ ਦਾ ਵੀ ਉਲੇਖ ਮਿਲਦਾ ਹੈ , ਜਿਵੇਂ ਕਿ ਵਿਸ਼ਨੂਗੁਪਤ। ਕਿਹਾ ਜਾਂਦਾ ਹੈ ਕਿ ਉਸਦਾ ਮੂਲ ਨਾਂ ਵਿਸ਼ਨੂਗੁਪਤ ਹੀ ਸੀ। ਉਸਦੇ ਪਿਤਾ ਨੇ ਉਸਦਾ ਨਾਂ ਵਿਸ਼ਨੂਗੁਪਤ ਹੀ ਰੱਖਿਆ ਸੀ। ਕੋਟਿਲਯ , ਚਾਣਕਯ ਅਤੇ ਵਿਸ਼ਨੂਗੁਪਤ ਨਾਵਾਂ  ਨਾਲ ਸੰਬੰਧਿਤ ਕਈ ਸੰਦਰਭ ਮਿਲਦੇ ਹਨ। ਪਰ ਇਨ੍ਹਾਂ ਤਿੰਨਾਂ ਨਾਵਾਂ ਤੋਂ ਇਲਾਵਾ ਉਨ੍ਹਾਂ ਦੇ ਕਈ ਹੋਰ ਨਾਵਾਂ ਦਾ ਵੀ ਉਲੇਖ ਕੀਤਾ ਗਿਆ ਹੈ, ਜਿਵੇਂ  ਵਾਤਸਯਾਯਨ , ਮਲੰਗ ,ਦ੍ਰਵਿਮਲ ,ਅੰਗੁਲ ,ਵਾਰਾਨਕ , ਕਾਤਯਾਨ  ਆਦਿ। ਇਹਨਾਂ ਵੱਖ - ਵੱਖ ਨਾਵਾਂ ਵਿਚੋਂ ਕਿਹੜਾ ਨਾਂ ਸਹੀ ਹੈ ਤੇ ਕਿਹੜਾ ਗ਼ਲਤ ਇਹ ਵਿਵਾਦ ਦਾ ਵਿਸ਼ਾ ਹੈ।


 ਪਰ  ਜ਼ਿਆਦਾਤਰ  ਵਿਦਵਾਨਾਂ ਨੇ ਅਰਥਸ਼ਾਸ੍ਤਰ  ਦੇ ਲੇਖਕ ਦੇ ਰੂਪ ਵਿੱਚ ਕੋਟਿਲਯ ਨਾਂ ਦਾ ਹੀ ਪ੍ਰਯੋਗ ਕੀਤਾ ਹੈ। ਇਹ ਤਾਂ ਰਹੀ ਉਨ੍ਹਾਂ ਦੇ ਨਾਂ ਤੇ ਜਨਮ ਮਿਤੀ ਦੇ ਸੰਬੰਧ ਵਿਚ ਜਾਣਕਾਰੀ। ਚਾਣਕਯ ਚੰਦਰ ਗੁਪਤ ਮੌਰਯ ਦੇ ਮਹਾਂ ਮੰਤਰੀ ਵੀ ਸਨ ਤੇ ਤਕਸ਼  ਸ਼ੀਲਾ ਵਿਸ਼ਵ ਵਿਦ੍ਯਾਲਯਾ ਦੇ ਆਚਾਰ੍ਯ  ਵੀ ਸਨ।  ਉਨ੍ਹਾਂ ਨੇ ਨੰਦ ਵੰਸ਼ ਦਾ ਨਾਸ਼ ਕਰਕੇ ਚੰਦਰ ਗੁਪਤ ਮੌਰਯ ਨੂੰ ਰਾਜਾ ਬਣਾਇਆ। ਉਨ੍ਹਾਂ ਦੁਆਰਾ ਰਚਿਤ ਅਰਥ - ਸ਼ਾਸਤਰ ਨਾਮਕ ਗ੍ਰੰਥ  ਰਾਜਨੀਤਿ , ਅਰਥਨੀਤੀ , ਕ੍ਰਿਸ਼ੀ , ਸਮਾਜਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਅਰਥ - ਸ਼ਾਸਤਰ ਮੌਰਯ ਕਾਲੀਨ  ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ। ਵਿਸ਼ਨੂ - ਪੁਰਾਣ , ਭਾਗਵਤ  ਆਦਿ ਸੰਸਕ੍ਰਿਤ ਗ੍ਰੰਥਾਂ ਵਿੱਚ ਤਾਂ ਚਾਣਕਯ ਦਾ ਨਾਂ ਆਇਆ ਹੀ ਹੈ , ਬੌਧ ਗ੍ਰੰਥਾਂ ਵਿੱਚ  ਵੀ ਇਨ੍ਹਾਂ ਦੀ ਕਥਾ ਬਰਾਬਰ ਮਿਲਦੀ ਹੈ। ਇਹ ਉਸ ਸਮੇਂ ਦੇ ਮਹਾਨ ਵਿਦਵਾਨ ਸੀ , ਇਸ ਵਿੱਚ  ਕੋਈ ਸ਼ੱਕ ਨਹੀਂ। ਕਿਹਾ ਜਾਂਦਾ ਹੈ ਕਿ ਚਾਣਕਯ ਰਾਜਸੀ ਠਾਟ -ਬਾਟ  ਤੋਂ ਦੂਰ ਇਕ ਛੋਟੀ ਜਿਹੀ ਕੁਟਿਆ ਵਿਚ ਰਹਿੰਦੇ ਸਨ। ਅਤਿ ਵਿਦਵਾਨ ਤੇ ਮੌਰਯ ਸਮਰਾਜ ਦਾ ਮਹਾਂਮੰਤਰੀ ਹੋਣ ਦੇ ਬਾਵਜੂਦ ਚਾਣਕਯ ਦਾ ਜੀਵਨ ਸਾਦਗੀ ਦਾ ਜੀਵਨ ਸੀ। ਉਹ ਸਾਦਾ ਜੀਵਨ ਤੇ ਉੱਚ ਵਿਚਾਰ ਦਾ ਸਹੀ ਪ੍ਰਤੀਕ ਸੀ। ਉਨ੍ਹਾਂ ਨੇ  ਆਪਣੇ ਮੰਤਰੀ ਕਾਲ ਵਿਚ ਅਤਿਯਾਧਿਕ ਸਾਦਗੀ ਦਾ ਜੀਵਨ ਬਿਤਾਇਆ।

ਉਹ ਇਕ ਛੋਟੇ ਜਿਹੇ ਮਕਾਨ ਵਿਚ ਰਹਿੰਦੇ  ਸੀ ਤੇ ਉਸ ਮਕਾਨ ਦੀ ਦੀਵਾਰਾਂ ਉੱਤੇ ਗੋਬਰ ਦੇ ਉਪਲੇ ਥੋਪੇ ਰਹਿੰਦੇ ਸੀ। ਉਨ੍ਹਾਂ ਦੀ  ਮਾਨਤਾ ਸੀ ਕਿ ਰਾਜਾ ਜਾਂ ਮੰਤਰੀ ਆਪਣੇ ਚਰਿੱਤਰ ਅਤੇ ਉੱਚੇ ਆਦਰਸ਼ਾਂ ਨਾਲ ਲੋਕਾਂ ਦੇ ਸਾਹਮਣੇ ਇਕ ਪ੍ਰਤੀਮਾਨ ਦੇ ਸਕਦਾ ਹੈ। ਉਨ੍ਹਾਂ ਨੇ ਸਦਾ ਮਰਿਆਦਾਵਾਂ ਦਾ ਪਾਲਣ ਕੀਤਾ ਤੇ ਕਰਮੱਠਤਾ  ਦੀ ਜਿੰਦਗੀ ਬਿਤਾਈ। ਕਿਹਾ ਜਾਂਦਾ ਹੈ ਕਿ ਬਾਦ ਵਿਚ ਉਨ੍ਹਾਂ ਨੇ ਮੰਤਰੀ ਪਦ ਨੂੰ ਤਿਆਗ ਕੇ ਵਾਨਪ੍ਰਸਥ ਜੀਵਨ ਵਯਤੀਤ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਧਨ , ਯਸ਼ - ਮਾਨ ਤੇ ਪਦ ਦਾ ਕੋਈ ਲੌਭ  ਨਹੀਂ ਸੀ। ਉਹ ਇਕ ਵੀਤਰਾਗੀ , ਤਪੱਸਵੀ , ਕਰਮਠ  ਅਤੇ ਮਰਿਆਦਾਵਾਂ ਦਾ ਪਾਲਣ ਕਰਨ ਵਾਲੇ ਵਿਅਕਤੀ ਸਨ। ਜਿਨ੍ਹਾਂ ਦਾ ਜੀਵਨ ਅੱਜ ਵੀ ਅਨੁਸਰਣ ਕਰਨ ਦੇ ਯੋਗ ਹੈ। ਇਕ ਪ੍ਰਕਾਂਡ ਵਿਦਵਾਨ ਅਤੇ ਇਕ ਗੰਭੀਰ ਚਿੰਤਕ ਦੇ ਰੂਪ ਵਿਚ ਕੋਟਿਲਯ ਤਾਂ ਵਿਖਿਆਤ ਹੈ ਹੀ , ਇਕ ਵਿਵਹਾਰਿਕ ਅਤੇ ਚਤੁਰ ਰਾਜਨੀਤਿਗ੍ਯਾ ਦੇ ਰੂਪ ਵਿਚ ਵੀ ਉਨ੍ਹਾਂ ਨੂੰ ਖਿਆਤੀ ਮਿਲੀ ਹੈ। ਨੰਦ ਵੰਸ਼ ਦੇ ਵਿਨਾਸ਼ ਅਤੇ ਮਘਦ  ਸਮਰਾਜ  ਦੀ ਸਥਾਪਨਾ ਅਤੇ ਵਿਸਤਾਰ ਵਿਚ ਉਨ੍ਹਾਂ ਦਾ ਇਤਿਹਾਸਿਕ ਯੋਗਦਾਨ ਹੈ।


ਕੋਟਿਲਯ  ਨੇ ਕਿਹੜੇ - ਕਿਹੜੇ ਗ੍ਰੰਥਾਂ ਦੀ ਰਚਨਾ ਕੀਤੀ ਇਸਦੇ ਸੰਬੰਧ ਵਿਚ ਵਿਦਵਾਨਾਂ ਵਿਚ ਮਤਭੇਦ ਪਾਇਆ ਜਾਂਦਾ ਹੈ। ਕੋਟਿਲਯ ਦੇ ਸਭ ਤੋਂ ਮਹੱਤਵ ਪੂਰਨ ਗ੍ਰੰਥ ਅਰਥਸ਼ਾਸ੍ਤਰ ਦੀ ਚਰਚਾ ਸਭ ਥਾਂ ਹੁੰਦੀ ਹੈ। ਚਾਣਕਯ ਦੇ ਸ਼ਿਸ਼੍ਯ ਕਾਮੰਦਕ ਨੇ ਆਪਣੇ ਨਿਤਿਸਾਰ ਨਾਮਕ ਗ੍ਰੰਥ ਵਿਚ ਲਿਖਿਆ ਹੈ  ਕਿ ਚਾਣਕਯ ਨੇ ਆਪਣੇ ਬੁੱਧੀ  ਬਲ  ਨਾਲ ਅਰਥਸ਼ਾਸ੍ਤਰ ਰੂਪੀ ਗ੍ਰੰਥ ਰਚਿਆ ਹੈ। ਚਾਣਕਯ ਦਾ ਅਰਥਸ਼ਾਸ੍ਤਰ ਸੰਸਕ੍ਰਿਤ ਵਿਚ ਰਾਜਨੀਤੀ ਦੇ ਵਿਸ਼ੇ ਤੇ ਇਕ ਵਿਲੱਖਣ ਗ੍ਰੰਥ ਹੈ। ਇਸਦੇ ਨੀਤੀ ਦੇ ਸ਼ਲੋਕ ਘਰ - ਘਰ  ਪ੍ਰਚਲਿਤ ਹਨ। ਚਾਣਕਯ ਸਭ ਵਿਸ਼ਿਆਂ ਦੇ ਪੰਡਿਤ ਸਨ। ਵਿਸ਼ਨੂਗੁਪਤ ਸਿਧਾਂਤ ਨਾਮਕ ਇਨ੍ਹਾਂ ਦਾ ਇਕ ਜੋਤਿਸ਼ ਦਾ ਗ੍ਰੰਥ ਵੀ ਮਿਲਦਾ ਹੈ। ਕਹਿੰਦੇ ਨੇ ਕਿ ਆਯੁਰਵੇਦ ਤੇ ਵੀ ਇਨ੍ਹਾਂ ਦਾ ਲਿਖਿਆ ਵੈਦ ਜੀਵਨ ਨਾਂ ਦਾ ਗ੍ਰੰਥ ਹੈ।


No comments:

Post a Comment