Thursday, August 13, 2020

ਫੈਂਸਲੇ ਜਜਬਾਤਾਂ ਨਾਲ ਨਹੀਂ ਹੁੰਦੇ।। Decisions are not made with emotion.


       
                               

ਇੱਕ ਰਾਜਾ ਆਪਣੇ ਦਰਬਾਰ ਵਿੱਚ ਇੱਕ ਉੱਤਰਾਧਿਕਾਰੀ ਅਹੁਦੇ ਲਈ ਇੱਕ ਯੋਗ ਅਤੇ ਭਰੋਸੇਮੰਦ ਵਿਅਕਤੀ ਦੀ ਭਾਲ ਕਰ ਰਿਹਾ ਸੀ। ਉਸਨੇ ਆਪਣੇ ਆਲੇ ਦੁਆਲੇ ਦੇ ਨੌਜਵਾਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਿਆ। ਇਕ ਦਿਨ ਉਸ ਸ਼ਹਿਰ ਵਿਚ ਇਕ ਮਹਾਤਮਾ ਆਏ। ਨੌਜਵਾਨ ਰਾਜੇ ਨੇ ਸਨਿਆਸੀ ਦੇ ਸਾਹਮਣੇ ਆਪਣੀ ਗੱਲ ਰਖੀ। ਉਸਨੇ ਦਸਿਆ ਕਿ ਮੈਂ ਤੈਅ ਨਹੀਂ ਕਰ ਪਾ ਰਿਹਾ। ਮੈਂ ਬਹੁਤ ਸਾਰੇ ਲੋਕਾਂ ਨੂੰ ਵਿਚਾਰਿਆ। ਹੁਣ ਮੇਰੀ ਨਜਰ ਚ ਦੋ ਵਿਅਕਤੀ ਹੀ ਹਨ। ਮੈਂ ਇਨ੍ਹਾਂ ਦੋਹਾਂ ਵਿਚੋਂ ਇਕ ਰੱਖਣਾ ਚਾਹੁੰਦਾ ਹਾਂ।

ਭਿਕਸ਼ੂ ਨੇ ਪੁੱਛਿਆ, ਇਹ ਦੋਵੇਂ ਕੌਣ ਹਨ? ਉਸਨੇ ਦਸਿਆ ਕਿ ਇਕ ਰਾਜ ਪਰਿਵਾਰ ਨਾਲ ਸਬੰਧਤ ਹੈ ਅਤੇ ਦੂਜਾ ਬਾਹਰ ਦਾ ਹੈ। ਉਸ ਦੇ ਪਿਤਾ ਪਹਿਲਾਂ ਸਾਡੇ ਨੌਕਰ ਹੁੰਦੇ ਸਨ, ਪਰ  ਹੁਣ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਉਸਦਾ ਬੇਟਾ ਪੜ੍ਹਿਆ ਲਿਖਿਆ ਹੈ। ਸਾਨਿਆਸੀ ਨੇ ਪੁੱਛਿਆ ਅਤੇ ਰਾਜ ਪਰਿਵਾਰ ਨਾਲ ਸਬੰਧਤ ਨੌਜਵਾਨ। ਰਾਜੇ ਨੇ ਦਸਿਆ ਕਿ ਉਸਦੀ ਯੋਗਤਾ ਮਾਮੂਲੀ ਹੈ। ਸਨਿਆਸੀ ਨੇ ਪੁੱਛਿਆ ਤੁਹਾਡਾ ਮਨ ਕੀਹਦੇ ਪੱਖ ਵਿੱਚ ਹੈ। ਰਾਜੇ ਨੇ ਉੱਤਰ ਦਿੱਤਾ, ਸਵਾਮੀ, ਮੇਰੇ ਮਨ ਵਿਚ ਇਕ ਵਿਵਾਦ ਹੈ। ਸਨਿਆਸੀ, ਕਿਸ ਗੱਲ ਨੂੰ ਲੈ ਕੇ?

ਰਾਜਾ, ਰਾਜ ਪਰਿਵਾਰ ਦਾ ਵਿਅਕਤੀ ਘੱਟ ਯੋਗ ਹੋਣ ਦੇ ਬਾਵਜੂਦ ਆਪਣਾ ਹੈ। ਸਨਿਆਸੀ,  ਰਾਜਨ ਰੋਗ ਸ਼ਰੀਰ ਵਿੱਚ ਪੈਦਾ ਹੁੰਦਾ ਹੈ ਤਾਂ ਉਹ ਵੀ ਆਪਣਾ ਹੀ ਹੁੰਦਾ ਹੈ। ਪਰ ਉਸ ਦਾ ਇਲਾਜ ਜੜੀਆਂ ਬੂਟੀਆਂ ਨਾਲ ਕੀਤਾ ਜਾਂਦਾ ਹੈ ਜੋ ਜੰਗਲਾਂ ਅਤੇ ਪਹਾੜਾਂ ਵਿੱਚ ਉੱਗਦੀਆਂ ਹਨ। ਇਹ ਚੀਜ਼ਾਂ ਲਾਭਕਾਰੀ ਹੁੰਦੀਆਂ ਹਨ ਭਾਵੇਂ ਇਹ ਆਪਣੀਆਂ ਨਾ ਹੋਣ। ਰਾਜਾ ਦੀਆਂ ਅੱਖਾਂ ਵਿਚੋਂ ਧੁੰਦ ਦੂਰ ਹੋ ਗਈ। ਉਸਨੇ ਨਿਰਪੱਖ ਹੋ ਕੇ ਸਹੀ ਆਦਮੀ ਦੀ ਚੋਣ ਕੀਤੀ।

No comments:

Post a Comment